ਇਸ ਤਰ੍ਹਾਂ ਮੁਲਾਕਾਤ ਹੋਈ, ਸ਼ੁਰੂ ਕੁਝ ਗੱਲ ਬਾਤ ਹੋਈ
ਅੱਖ ਨਾਲ ਅੱਖ ਮਿਲੀ, ਇੰਝ ਦਿਲ ਦੀ ਟਾਕੀ ਖੁੱਲੀ
ਅਗੋ ਗੱਲ ਇੰਝ ਤੁਰੀ, ਮੁੰਦਰੀ ਨਾਲ ਮੁੰਦਰੀ ਮੁੜੀ
ਥੋੜ੍ਹਾ ਥੋੜ੍ਹਾ ਇਤਬਾਰ ਹੋਇਆ, ਫਿਰ ਇਕਰਾਰੇ ਪਿਆਰ ਹੋਇਆ
ਸੱਚ ਸਾਮਣੇ ਰੱਖਣ ਦੀ ਬਾਤ ਬੋਲੀ, ਅਸੀਂ ਆਤਮੇ ਕਥਾਂ ਦੀ ਕਿਤਾਬ ਖੋਲੀ
ਸੱਚ ਹਜ਼ਮ ਨਾ ਹੋਇਆ, ਲਗਿਆ ਜਿਵੇਂ ਇਤਬਾਰ ਖੋਆ
ਕਿੱਸਾ ਪੁਰਾਣੇ ਦਿਨਾਂ ਦਾ ਸੀ ਕਸੂਰ, ਸੱਚ ਦੱਸਣਾ ਨੀ ਦੁਨੀਆ ਨੂੰ ਮਨਜ਼ੂਰ
ਮੁੜ ਵਾਪਸ ਮੁਕਦਰਾਂ ਨੇ ਮਿਲਾਇਆ, ਬੇਗਾਨਾ ਨੀ ਸੀ ਆਪਣਾ ਪਾਇਆ
ਪਰ ਕੁਝ ਅਧੂਰਾ ਰਹਿ ਗਿਆ ਸੀ, ਆਪਣਾ ਸਾਨੂੰ ਬੇਗਾਨਾ ਕਹਿ ਹੀ ਗਿਆ ਸੀ
ਵਿਸ਼ਵਾਸ਼ ਚੁਰੋ ਚੁਰ ਹੋ ਗਿਆ, ਖ਼ੁਦ ਨੂੰ ਖ਼ੁਦ ਤੇ ਐਤਬਾਰ ਖੋ ਗਿਆ
ਕੀ ਕਰੋ ਆਦਰ ਸਨਮਾਨ ਫ਼ਕੀਰਾਂ ਦਾ, ਜਿੱਥੇ ਚਲਦਾ ਜ਼ੋਰ ਮੁਕੱਦਰਾਂ ਤਕਦੀਰਾਂ ਦਾ
ਕਿਸਮਤ ਜਕੜਿਆ ਜ਼ੰਜੀਰਾਂ ਦਾ, ਯਾ ਹੱਥੀਂ ਦਿਤੀਆਂ ਲਕੀਰਾਂ ਦਾ
ਤੇਜ਼ ਰਿਸ਼ਤੇ ਦੀ ਸੀ ਤੇਜ਼ ਰਫਤਾਰ, ਨਾ ਮਿਲਿਆ ਨਾਮ ਨਾ ਅਧਾਰ
ਮਿਲੋ ਜਿੱਤ ਯਾ ਮਿਲੋ ਹਾਰ, ਪਰ ਜ਼ਰੂਰ ਬਦਲੋ ਇਹ ਕਿਰਦਾਰ
ਸਮਰ ਸੁਧਾ
No comments:
Post a Comment