Words Reflect My Life.
ਕੋਈ ਮੇਰੀ ਕਿਤਾਬ ਖੋਲ੍ਹੇ
ਕੋਈ ਕਿਤਾਬੀ ਵਰਕੇ ਫਰੋਲ਼ੇ
ਵਰਕੇ ਉਕਾਰੇ ਸ਼ਬਦਾਂ ਨੂੰ ਪੜ੍ਹੇ
ਸਮਝ ਮੇਰੀ ਨਾਲ ਦੋਸਤੀ ਕਰੇ
ਦੋਸਤ ਰੂਹਾਨੀ ਇਲਮ ਕਮਾਂਵਾਂ
ਜੋ ਭਟਕੇ ਨੂੰ ਵੀ ਦਵੇ ਦੁਆਂਵਾਂ
ਈਮਾਨ ਨਾਲ ਜਿਹੜਾ ਸੌਦਾ ਤੋਲ਼ੇ
ਇਲਾਹੀ ਬੂਹਿਆਂ ਦੇ ਤਾਲੇ ਖੋਲ੍ਹੇ
No comments:
Post a Comment