Monday, July 8, 2024

ਪਿਆਸ

 ਪਿਆਸ  


ਕਿਸੇ ਨੂੰ ਪਾਣੀ ਦੀ 

ਕਿਸੇ ਨੂੰ ਬਾਣੀ ਦੀ 


ਕਿਸੇ ਨੂੰ ਬੁੱਲਾਂ ਦੀ 

ਕਿਸੇ ਨੂੰ ਫ਼ੁੱਲਾਂ ਦੀ  


ਕਿਸੇ ਨੂੰ ਅਮੀਰੀ ਦੀ  

ਕਿਸੇ ਨੂੰ ਫ਼ਕੀਰੀ ਦੀ 


ਕਿਸੇ ਨੂੰ ਸਮਾਧੀ ਦੀ 

ਕਿਸੇ ਨੂੰ ਅਜ਼ਾਦੀ ਦੀ 


ਕਿਸੇ ਨੂੰ ਚੰਗਾ ਦਿਖਣ ਦੀ 

ਕਿਸੇ ਨੂੰ ਕੁੱਝ ਲਿੱਖਣ ਦੀ 

ਪਿਆਸ  


No comments:

Post a Comment